Saturday, August 22, 2020

ਇਸ ਗ਼ਲਤੀ ਕਾਰਨ ਸਿਰਫ 11 ਦਿਨਾਂ ਵਿੱਚ ਮਰੀਆਂ 42 ਮੱਝਾਂ, ਤੁਸੀਂ ਨਾ ਕਰਨਾ ਇਹ ਗ਼ਲਤੀ



 ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਖ਼ਬਰ ਦੇਣ ਜਾ ਰਹੇ ਹਾਂ ਜਿਸਨੂੰ ਸੁਣਕੇ ਤੁਹਾਨੂੰ ਯਕੀਨ ਨਹੀਂ ਹੋਵੇਗਾ। ਜੀ ਹਾਂ, ਤੁਹਾਨੂੰ ਦੱਸ ਦੇਈਏ ਕਿ ਖੰਨਾ ਦੇ ਨਾਲ ਪੈਂਦੇ ਪਿੰਡ ਦਹੇੜੂ ਦੇ ਰਾਓ ਫਾਰਮ ਵਿੱਚ ਪਿਛਲੇ 11 ਦਿਨਾਂ ਵਿੱਚ 42 ਮੱਝਾਂ ਦੀ ਮੌਤ ਹੋ ਚੁੱਕੀ ਹੈ। ਡਾਕਟਰਾਂ ਨੇ ਵੀ ਹੱਥ ਖੜੇ ਕਰ ਦਿੱਤੇ ਹਨ ਅਤੇ ਮੱਝਾਂ ਖੜੇ ਖਲੋਤੇ ਡਿੱਗ ਰਹੀਆਂ ਹਨ। ਇਕੱਠਿਆਂ ਇਨੀਆਂ ਮੌਤਾਂ ਦਾ ਕਾਰਨ ਜਾਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਅਤੇ ਤੁਹਾਨੂੰ ਵੀ ਇਸ ਕਾਰਨ ਤੋਂ ਸੁਚੇਤ ਰਹਿਣ ਦੀ ਲੋੜ ਹੈ।

ਦਰਅਸਲ ਇਸ ਫਾਰਮ ਦੇ ਮਲਿਕ ਦਾ ਕਹਿਣਾ ਹੈ ਕਿ ਉਹ ਆਪਣਿਆਂ ਪਸ਼ੂਆਂ ਲਈ ਵੇਰਕਾ ਫੀਡ ਦਾ ਇਸਤੇਮਾਲ ਕਰਦੇ ਹਨ ਅਤੇ ਵੇਰਕਾ ਇੱਕ ਸਰਕਾਰੀ ਫਰਮ ਹੈ। ਉਨ੍ਹਾਂ ਨੇ ਕਿਹਾ ਕਿ ਵੇਰਕਾ ਫੀਡ ਦੇ ਕਾਰਨ ਹੀ ਉਨ੍ਹਾਂ ਦੀਆਂ ਮੱਝਾਂ ਦੀ ਮੌਤ ਹੋਈ ਹੈ ਅਤੇ ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ। ਜਦੋਂ ਉਨ੍ਹਾਂ ਨੇ ਪਸ਼ੂਆਂ ਨੂੰ ਫੀਡ ਪਾਈ ਤਾਂ ਅਚਾਨਕ ਪਸ਼ੂ ਬਿਮਾਰ ਹੋਣ ਲੱਗੇ ਅਤੇ ਮੱਝਾਂ ਖੜੀਆਂ ਹੀ ਡਿੱਗਣ ਲੱਗੀਆਂ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਉਸੇ ਫੀਡ ਦੇ ਸੈਂਪਲ ਟੈਸਟਿੰਗ ਲਈ ਭੇਜੇ ਤਾਂ ਉਹ ਫੇਲ੍ਹ ਹੋ ਗਏ ਹਨ। ਇਸ ਫੀਡ ਵਿੱਚ Aflatoxins ਦੀ ਮਾਤਰਾ 99 ਪਾਈ ਗਈ ਹੈ ਜੋ ਕਿ ਸਿਰਫ 10 ਹੋਣੀ ਚਾਹੀਦੀ ਸੀ। ਡੇਅਰੀ ਮਾਲਕ ਦਾ ਕਹਿਣਾ ਹੈ ਕਿ ਹੁਣ ਤੱਕ ਉਨ੍ਹਾਂ ਦੀਆਂ 42 ਮੱਝਾਂ ਮਰ ਚੁੱਕੀਆਂ ਹਨ ਅਤੇ ਹਾਲੇ ਵੀ ਬਾਕੀ ਮੱਝਾਂ ਬਿਮਾਰ ਹਨ ਅਤੇ ਡਾਕਟਰਾਂ ਦਾ ਕਹਿਣਾ ਹੈ ਕਿ ਮੌਤਾਂ ਦਾ ਅੰਕੜਾ ਹੋਰ ਵੀ ਵੱਧ ਸਕਦਾ ਹੈ।

ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਨੂੰ ਦਬਾਉਣ ਲਈ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਕੀਤੇ ਵੀ ਸੁਣਵਾਈ ਨਹੀਂ ਹੋ ਰਹੀ। ਨਾ ਹੀ ਉਨ੍ਹਾਂ ਨੂੰ ਸਰਕਾਰ ਵੱਲੋਂ ਕਿਸੇ ਸਹਾਇਤਾ ਦਾ ਭਰੋਸਾ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਡੇਅਰੀ ਫਾਰਮ ਪੰਜਾਬ ਦੇ ਸਭਤੋਂ ਵੱਡੇ ਫਾਰਮਾਂ ਵਿਚੋਂ ਹੈ ਅਤੇ ਇਥੇ ਵੱਡੇ ਪੱਧਰ ਤੇ ਦੁੱਧ ਉਤਪਾਦਨ ਹੁੰਦਾ ਹੈ। ਪੂਰੀ ਖ਼ਬਰ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

No comments:

Post a Comment

Popular Feed

Back To Top