Tuesday, August 25, 2020

ਇਹ ਹੈ ਪਸ਼ੂਆਂ ਦਾ ਦੁੱਧ ਵਧਾਉਣ ਵਾਲੀ ਸਭਤੋਂ ਸਸਤੀ ਅਤੇ ਪਾਵਰਫੁੱਲ ਖਲ

 ਪਸ਼ੁਪਾਲਕ ਕਿਸਾਨ ਹਮੇਸ਼ਾ ਆਪਣੇ ਪਸ਼ੂਆਂ ਦਾ ਦੁੱਧ ਵਧਾਉਣ ਲਈ ਨੁਸਖਿਆਂ ਦੀ ਤਲਾਸ਼ ਵਿੱਚ ਰਹਿੰਦੇ ਹਨ, ਪਰ ਕਈ ਵਾਰ ਬਹੁਤ ਸਾਰੇ ਨੁਸਖਿਆਂ ਦਾ ਇਸਤੇਮਾਲ ਕਰਨ ਤੋਂ ਬਾਅਦ ਵੀ ਪਸ਼ੁ ਦਾ ਦੁੱਧ ਨਹੀਂ ਵਧਦਾ। ਇਸੇ ਤਰ੍ਹਾਂ ਕਿਸਾਨਾਂ ਨੂੰ ਇਹ ਸਮਝ ਨਹੀਂ ਆਉਂਦਾ ਕਿ ਪਸ਼ੁ ਦਾ ਦੁੱਧ ਵਧਾਉਣ ਲਈ ਕਿਹੜੀ ਖਲ ਸਭਤੋਂ ਵਧੀਆ ਹੈ। ਇਸ ਲਈ ਅੱਜ ਅਸੀ ਤੁਹਾਨੂੰ ਦੱਸਾਂਗੇ ਕਿ ਕਿਹੜੀ ਖਲ ਸਭਤੋਂ ਸਸਤੀ ਅਤੇ ਸਭਤੋਂ ਪਾਵਰਫੁਲ ਹੁੰਦੀ ਹੈ ਜਿਸਦੇ ਨਾਲ ਪਸ਼ੁ ਨੂੰ ਦਾ ਦੁੱਧ ਵੱਧ ਸਕੇ ਅਤੇ ਦੁੱਧ ਦੀ ਕੁਆਲਿਟੀ ਵਿੱਚ ਵੀ ਸੁਧਾਰ ਹੋਵੇ।

ਕਿਸਾਨ ਵੀਰੋ ਸਭਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਅੱਜ ਦੇ ਸਮੇਂ ਵਿੱਚ ਜਿਆਦਾਤਰ ਕਿਸਾਨ ਆਪਣੇ ਪਸ਼ੁਆਂ ਨੂੰ ਵੜੇਵਿਆਂ ਦੀ ਖਲ ਖਵਾਉਂਦੇ ਹਨ। ਪਰ ਤੁਹਾਨੂੰ ਦੱਸ ਦੇਈਏ ਕਿ ਵੜੇਵੇਂ ਨਰਮੇ ਤੋਂ ਤਿਆਰ ਹੁੰਦੇ ਹਨ ਅਤੇ ਨਰਮੇ ਦੀ ਖੇਤੀ ਵਿੱਚ ਬਹੁਤ ਜ਼ਿਆਦਾ ਕੈਮੀਕਲਾਂ ਯਾਨੀ ਜ਼ਹਿਰ ਦਾ ਇਸਤੇਮਾਲ ਹੁੰਦਾ ਹੈ। ਉਹੀ ਜ਼ਹਿਰ ਖਲ ਦੇ ਮਾਧਿਅਮ ਨਾਲ ਤੁਹਾਡੇ ਪਸ਼ੁ ਦੇ ਅੰਦਰ ਜਾਂਦਾ ਹੈ ਜਿਸ ਨਾਲ ਪਸ਼ੁਆਂ ਦਾ ਰਿਪੀਟਰ ਹੋਣਾ, ਗਰਭਵਤੀ ਨਾ ਹੋਣਾ, ਦੁੱਧ ਘੱਟ ਹੋਣਾ ਅਤੇ ਬੱਚੇ ਸੁੱਟਣਾ ਵਰਗੀਆਂ ਕਈ ਸਮੱਸਿਆਵਾਂ ਹੁੰਦੀਆਂ ਹਨ।

ਇਸ ਲਈ ਅਸੀ ਤੁਹਾਨੂੰ ਦੱਸਾਂਗੇ ਕਿ ਵੜੇਵਿਆਂ ਦੀ ਖਲ ਅਤੇ ਸਰ੍ਹੋਂ ਦੀ ਖਲ ਵਿੱਚੋਂ ਤੁਹਾਨੂੰ ਆਪਣੇ ਪਸ਼ੁਆਂ ਨੂੰ ਕਿਹੜੀ ਖਲ ਖਵਾਉਣੀ ਚਾਹੀਦੀ ਹੈ ਜਿਸ ਤੇ ਕਿਸਾਨਾਂ ਦਾ ਖਰਚਾ ਘੱਟ ਹੋਵੇ ਅਤੇ ਦੁੱਧ ਵਧਕੇ ਕਮਾਈ ਜ਼ਿਆਦਾ ਹੋ ਸਕੇ। ਤੁਹਾਨੂੰ ਦੱਸ ਦੇਈਏ ਕਿ ਵੜੇਵਿਆਂ ਵਿੱਚ ਬਹੁਤ ਜ਼ਿਆਦਾ ਜ਼ਹਿਰ ਦਾ ਇਸਤੇਮਾਲ ਹੁੰਦਾ ਹੈ ਪਰ ਸਰ੍ਹੋਂ ਦੀ ਖਲ ਸਰ੍ਹੋਂ ਤੋਂ ਤਿਆਰ ਹੁੰਦੀ ਹੈ ਅਤੇ ਇਸ ਵਿੱਚ ਬਹੁਤ ਘੱਟ ਕੈਮੀਕਲਾਂ ਦਾ ਇਸਤੇਮਾਲ ਹੁੰਦਾ ਹੈ। ਇਸ ਕਾਰਨ ਸਰ੍ਹੋਂ ਦੀ ਖਲ ਬਿਹਤਰ ਹੈ।

ਸਰ੍ਹੋਂ ਦੀ ਖਲ ਦਾ ਇੱਕ ਫਾਇਦਾ ਇਹ ਵੀ ਹੈ ਕਿ ਇਸਤੇ ਵੜੇਵਿਆਂ ਦੀ ਖਲ ਨਾਲੋਂ ਅੱਧਾ ਖਰਚਾ ਹੁੰਦਾ ਹੈ ਅਤੇ ਪਸ਼ੁਆਂ ਨੂੰ ਇਸਦਾ ਡਬਲ ਫਾਇਦਾ ਹੁੰਦਾ ਹੈ। ਪਰ ਜਿਆਦਾਤਰ ਕਿਸਾਨ ਇਸ ਕਾਰਨ ਸਰ੍ਹੋਂ ਦੀ ਖਲ ਦਾ ਇਸਤੇਮਾਲ ਨਹੀਂ ਕਰਦੇ ਹਨ ਕਿਉਂਕਿ ਇਸਨੂੰ ਪਸ਼ੁ ਖਾਂਦੇ ਨਹੀਂ। ਪਰ ਤੁਸੀ ਹੌਲੀ-ਹੌਲੀ ਕਈ ਤਰੀਕਿਆਂ ਨਾਲ ਪਸ਼ੁ ਨੂੰ ਸਰ੍ਹੋਂ ਦੀ ਖਲ ਖਵਾਉਣਾ ਸ਼ੁਰੂ ਕਰ ਸਕਦੇ ਹੋ ਅਤੇ ਪਸ਼ੁ ਆਪਣੇ ਆਪ ਖਾਣ ਲੱਗਣਗੇ। ਇਸ ਖਲ ਨਾਲ ਤੁਹਾਡੇ ਪਸ਼ੁ ਦਾ ਦੁੱਧ ਵੀ ਕੁੱਝ ਹੀ ਦਿਨਾਂ ਵਿੱਚ ਵੱਧ ਜਾਵੇਗਾ। ਸਰ੍ਹੋਂ ਦੀ ਖਲ ਪਸ਼ੁਆਂ ਨੂੰ ਖਵਾਉਣ ਦੇ ਤਰੀਕੇ ਅਤੇ ਇਸਦੇ ਫਾਇਦੇ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…..

No comments:

Post a Comment

Popular Feed

Back To Top