ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਝੋਨੇ ਦੀ ਖੇਤੀ ਵਿੱਚ ਕਿਸਾਨਾਂ ਦੇ ਅੱਗੇ ਕਈ ਸਮੱਸਿਆਵਾਂ ਆਉਂਦੀਆਂ ਹਨ। ਇਨ੍ਹਾਂ ਵਿਚੋਂ ਇੱਕ ਸਮੱਸਿਆ ਹੈ ਕਿ ਝੋਨੇ ਦੀ ਫਸਲ ਵਿਚ ਬਹੁਤ ਵਧੀਆ ਫੁਟਾਰਾ ਹੁੰਦਾ ਹੈ ਅਤੇ ਫਸਲ ਕਾਫੀ ਚੰਗੀ ਹੁੰਦੀ ਹੈ। ਪਰ ਪਿੱਛੋਂ ਆਕੇ ਝੋਨੇ ਵਿਚ ਫੋਕ ਪੈ ਜਾਂਦੀ ਹੈ ਅਤੇ ਜਾਂ ਝਾੜ ਘਟ ਜਾਂਦਾ ਹੈ। ਪਰ ਕਿਸਾਨ ਵੀਰਾਂ ਨੂੰ ਫੋਕ ਪੈਣ ਦਾ ਕਾਰਨ ਅਤੇ ਉਸਦਾ ਕੋਈ ਇਲਾਜ ਸਮਝ ਨਹੀਂ ਆਉਂਦਾ।
ਕਿਸਾਨ ਵੀਰੋ ਅੱਜ ਅਸੀਂ ਤੁਹਾਨੂੰ ਝੋਨੇ ਵਿੱਚ ਫੋਕ ਪੈਣ ਦੇ ਕਾਰਨ ਅਤੇ ਇਸਨੂੰ ਘੱਟ ਕਰਨ ਦਾ ਇਲਾਜ ਦੱਸਾਂਗੇ। ਤੁਹਾਨੂੰ ਦੱਸ ਦੇਈਏ ਕਿ ਝੋਨੇ ਦੀ ਫਸਲ ਵਿਚ ਫੋਕ ਪੈਣ ਜਾਂ ਝਾੜ ਘਟਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਖੇਤ, ਇਲਾਕੇ ਅਤੇ ਮੌਸਮ ਦਾ ਵੀ ਝਾੜ ਤੇ ਅਸਰ ਪੈਂਦਾ ਹੈ। ਸਭਤੋਂ ਪਹਿਲਾਂ ਜਦੋਂ ਝੋਨੇ ਦੀ ਫਸਲ ਨਿਸਾਰੇ ਤੇ ਆਉਂਦੀ ਹੈ ਅਉਦੋਂ ਬਾਰਿਸ਼ ਅਤੇ ਹਨੇਰੀਆਂ ਵੀ ਫੋਕ ਪੈਣ ਦਾ ਸਭਤੋਂ ਵੱਡਾ ਕਾਰਨ ਹੈ।
ਇਸਦਾ ਹੱਲ ਕਿਸਾਨ ਝੋਨੇ ਦੀ ਬਿਜਾਈ ਨੂੰ ਥੋੜਾ ਜਿਹਾ ਲੇਟ ਕਰਕੇ ਕਰ ਸਕਦੇ ਹਨ। ਤਾਂ ਜੋ ਜਦੋਂ ਬਾਰਿਸ਼ਾਂ ਅਤੇ ਝੱਖੜ ਹਨੇਰੀਆਂ ਦਾ ਦੌਰ ਖ਼ਤਮ ਹੋ ਜਾਵੇ ਉਸਤੋਂ ਬਾਅਦ ਝੋਨੇ ਦਾ ਨਿਸਾਰਾ ਸ਼ੁਰੂ ਹੋਵੇ। ਇਸ ਤਰਾਂ ਕਰਨ ਨਾਲ ਫੋਕ ਪੈਣ ਦੀ ਸਮੱਸਿਆ ਨਹੀਂ ਆਵੇਗੀ। ਕਿਉਂਕਿ ਮੌਸਮ ਕਿਸਾਨਾਂ ਦੇ ਵੱਸ ਨਹੀਂ ਪਰ ਝੋਨੇ ਦੀ ਲਵਾਈ ਨੂੰ ਲੇਟ ਕਰਨਾ ਕਿਸਾਨਾਂ ਦੇ ਹੱਥ ਵਿਚ ਹੈ। ਇਸ ਲਈ ਜੇਕਰ ਝੋਨੇ ਦੀ ਲਵਾਈ 25 ਤੋਂ 30 ਜੂਨ ਤੱਕ ਕੀਤੀ ਜਾਵੇ ਤਾਂ ਫੋਕ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਘੱਟ ਸਮੇਂ ਵਾਲੀਆਂ ਫਸਲਾਂ ਨੂੰ ਕਿਸਾਨ ਹੋਰ ਵੀ ਲੇਟ ਟਰਾਂਸਪਲਾਂਟ ਕਰ ਸਕਦੇ ਹਨ। ਇਸਦਾ ਸਿੱਧਾ ਅਸਰ ਝਾੜ ਤੇ ਵੀ ਪੈਂਦਾ ਹੈ ਅਤੇ ਝਾੜ ਵਧਦਾ ਹੈ। ਫੋਕ ਪੈਣ ਅਤੇ ਝਾੜ ਘਟਣ ਦੇ ਬਾਕੀ ਕਾਰਨ ਅਤੇ ਇਲਾਜ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….
No comments:
Post a Comment