ਅੱਜ ਦੇ ਜਮਾਨੇ ਵਿਚ ਟ੍ਰੈਫਿਕ ਬਹੁਤ ਜਿਆਦਾ ਵਧਦੀ ਜਾ ਰਹੀ ਹੈ। ਕਾਰਾਂ ਗੱਡੀਆਂ ਅਤੇ ਦੋ ਪਹੀਆ ਵਾਹਨਾਂ ਦੀ ਗਿਣਤੀ ਵਿਚ ਬਹੁਤ ਤੇਜੀ ਨਾਲ ਵਾਧਾ ਹੋ ਰਿਹਾ ਹੈ। ਸਰਕਾਰ ਵੀ ਟ੍ਰੈਫਿਕ ਦੇ ਵਾਧੇ ਨੂੰ ਕੰਟਰੋਲ ਕਰਨ ਲਈ ਤਰਾਂ ਤਰਾਂ ਦੇ ਉਪਰਾਲੇ ਕਰ ਰਹੀ ਹੈ ਅਤੇ ਨਵੇਂ ਨਵੇਂ ਕਨੂੰਨ ਲਾਗੂ ਕੀਤੇ ਜਾ ਰਹੇ ਹਨ। ਹੁਣ ਇੱਕ ਵੱਡੀ ਖਬਰ ਦੋ ਪਹੀਆ ਵਾਹਨ ਰੱਖਣ ਵਾਲਿਆਂ ਦੇ ਲਈ ਆ ਰਹੀ ਹੈ।
ਕੇਂਦਰ ਸਰਕਾਰ ਟ੍ਰੈਫਿਕ ਸੁਰੱਖਿਆ ਵਿਚ ਸੁਧਾਰ ਲਿਆਉਣ ਲਈ ਨਿਰੰਤਰ ਕੰਮ ਕਰ ਰਹੀ ਹੈ। ਇਹੀ ਕਾਰਨ ਹੈ ਕਿ ਸਰਕਾਰ ਵਲੋਂ ਕੁਝ ਨਿਯਮਾਂ ਨੂੰ ਬਦਲਿਆ ਜਾ ਰਿਹਾ ਹੈ। ਹਾਲ ਹੀ ਵਿਚ ਮੰਤਰਾਲਾ ਨੇ ਦੋ-ਪਹੀਆ( ਟੂ ਵ੍ਹੀਲਰ) ਵਾਹਨ ਸਵਾਰ ਲੋਕਾਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਪਿਛਲੇ ਮਹੀਨੇ ਹੀ ਇਕ ਦਿਸ਼ਾ-ਨਿਰਦੇਸ਼ ਵਿਚ ਕਿਹਾ ਗਿਆ ਸੀ ਕਿ ਮੋਟਰ
ਸਾਈਕਲ ਦੇ ਦੋਵੇਂ ਪਾਸਿਓਂ ਡਰਾਈਵਰ ਦੀ ਸੀਟ ਦੇ ਪਿੱਛੇ ਹੈਂਡ ਹੈਡਲ(ਪਿਛਲੀ ਸਵਾਰੀ ਦੇ ਫੜਨ ਲਈ) ਹੋਣਗੇ। ਇਸਦਾ ਉਦੇਸ਼ ਪਿੱਛੇ ਬੈਠੇ ਲੋਕਾਂ ਦੀ ਰੱਖਿਆ ਕਰਨਾ ਹੈ। ਵਰਤਮਾਨ ਸਮੇਂ ਵਿਚ ਬਹੁਤੀ ਸਾਰੀਆਂ ਮੋਟਰ-ਸਾਈਕਲ(ਬਾਈਕ) ਵਿਚ ਇਹ ਵਿਸ਼ੇਸ਼ਤਾ ਨਹੀਂ ਹੈ। ਇਸ ਦੇ ਨਾਲ ਹੀ ਮੋਟਰ-ਸਾਈਕਲ ਦੇ ਪਿੱਛੇ ਬੈਠਣ ਵਾਲਿਆਂ ਲਈ ਦੋਵਾਂ ਪਾਸਿਆਂ ਵੱਲ ਪਾਇਦਾਰ(ਫੁੱਟ ਰੈਸਟ) ਲਾਜ਼ਮੀ ਕਰ ਦਿੱਤੇ ਗਏ ਹਨ।
ਗਾਈਡਲਾਈਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਬਾਈਕ ਦੇ ਪਿਛਲੇ ਚੱਕਰ(ਟਾਇਰ) ਦੇ ਖੱਬੇ ਪਾਸਿਓਂ ਅੱਧੇ ਹਿੱਸੇ ਨੂੰ ਸੁਰੱਖਿਅਤ ਕਰਨ ਲਈ ਢੱਕਿਆ ਜਾਣਾ ਚਾਹੀਦਾ ਹੈ ਤਾਂ ਜੋ ਪਿੱਛੇ ਬੈਠੇ ਲੋਕਾਂ ਦੇ ਕੱਪੜੇ ਪਿਛਲੇ ਪਹੀਏ ਵਿਚ ਉਲਝ ਨਾ ਜਾਣ। ਟਰਾਂਸਪੋਰਟ ਮੰਤਰਾਲੇ ਨੇ ਮੋਟਰ-ਸਾਈਕਲ ਵਿਚ ਹਲਕੇ ਡੱਬੇ(ਕੰਟੇਨਰ) ਲਗਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਡੱਬੇ ਦੀ ਲੰਬਾਈ 550 ਮਿਲੀਮੀਟਰ, ਚੌੜਾਈ 510 ਮਿ.ਲੀ. ਅਤੇ ਉਚਾਈ 500 ਮਿਲੀਮੀਟਰ ਤੋਂ ਵੱਧ ਨਹੀਂ ਹੋਣੀ ਚਾਹੀਦੀ। ਜੇ ਡੱਬੇ ਨੂੰ ਪਿਛਲੀ ਸਵਾਰੀ ਦੀ ਜਗ੍ਹਾ ਤੇ ਰੱਖਿਆ ਗਿਆ ਹੈ, ਤਾਂ ਬਾਈਕ ‘ਤੇ ਸਿਰਫ ਡਰਾਈਵਰ ਨੂੰ ਹੀ ਬੈਠਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਭਾਵ ਕੋਈ ਹੋਰ ਵਿਅਕਤੀ ਉਸ ਮੋਟਰ-ਸਾਈਕਲ ਤੇ ਬੈਠਣ ਦੇ ਯੋਗ ਨਹੀਂ ਹੋਵੇਗਾ।
ਹਾਲ ਹੀ ਵਿਚ ਸਰਕਾਰ ਨੇ ਟਾਇਰਾਂ ਸੰਬੰਧੀ ਵੀ ਇੱਕ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ। ਇਸਦੇ ਤਹਿਤ ਵੱਧ ਤੋਂ ਵੱਧ 3.5 ਟਨ ਭਾਰ ਵਾਲੇ ਵਾਹਨਾਂ ਲਈ ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ ਸੁਝਾਅ ਦਿੱਤਾ ਗਿਆ ਹੈ। ਇਸ ਪ੍ਰਣਾਲੀ ਵਿਚ ਡਰਾਈਵਰ ਨੂੰ ਸੈਂਸਰ ਦੁਆਰਾ ਜਾਣਕਾਰੀ ਮਿਲਦੀ ਹੈ ਕਿ ਵਾਹਨ ਦੇ ਟਾਇਰ ਵਿਚ ਹਵਾ ਦੀ ਸਥਿਤੀ ਕੀ ਹੈ। ਇਸਦੇ ਨਾਲ ਹੀ ਮੰਤਰਾਲੇ ਨੇ ਟਾਇਰ ਰਿਪੇਅਰ ਕਿੱਟਾਂ ਦੀ ਵੀ ਸਿਫਾਰਸ਼ ਕੀਤੀ ਹੈ। ਇਸ ਦੇ ਆਉਣ ਤੋਂ ਬਾਅਦ ਵਾਹਨ ਲਈ ਵਾਧੂ ਟਾਇਰ ਰੱਖਣ ਦੀ ਲੋੜ ਨਹੀਂ ਰਹੇਗੀ।
No comments:
Post a Comment