
ਪੰਜਾਬ ਚ ਜ਼ਬਰਦਸਤ ਮਾਨਸੂਨ ਦੀ ਉਮੀਦ : ਭਾਵੇਂ ਇਸ ਵਰ੍ਹੇ ਅਪ੍ਰੈ ਲ , ਮਈ , ਜੂਨ ਦੌਰਾਨ ਪਾਰਾ ਔਸਤ ਨਾਲੋਂ ਕਾਫੀ ਘੱਟ ਰਿਹਾ ਤੇ ਇਸ ਤਰ੍ਹਾਂ ਗਰਮੀ ਚ ਆਈ ਕਮੀ ਅਕਸਰ ਮਾਨਸੂਨ ‘ਤੇ ਬੁਰਾ ਅਸਰ ਪਾਉਂਦੀ ਹੈ । ਪਰ ਇਸ ਸੀਜ਼ਨ ਮਾਨਸੂਨ ਆਪਣੇ ਦਮ ‘ਤੇ ਕਾਫੀ ਤਾਕਤਵਰ ਰਹੇਗੀ । ਜੁਲਾਈ ਤੋਂ ਲੈਕੇ ਸਤੰਬਰ ਤੱਕ ਚੱਲਣ ਵਾਲ਼ੇ ਮਾਨਸੂਨ ਸੀਜ਼ਨ ਚ ਔਸਤ ਨਾਲੋਂ ਵਧੇਰੇ , 530 ਮਿਮੀ . ( + / – 40ਮਿਮੀ . ) ਬਰਸਾਤਾਂ ਦੀ ਉਮੀਦ ਹੈ । ਜਦਕਿ ਪੰਜਾਬ ਚ ਸੰਨ 1951 ਤੋਂ ਲੈਕੇ 2000 ਤੱਕ ਮਾਨਸੂਨ ਦੌਰਾਨ ਪਏ ਮੀਂਹਾਂ ਦੀ ਸਲਾਨਾ ਔਸਤ 490 ਮਿਮੀ . ਹੈ ।
ਜਿਸਨੂੰ ਦੇਖਦੇ ਹੋਏ ਇਸ ਬਰਸਾਤੀ ਸੀਜਨ , ਨਹਿਰੀ ਵਿਭਾਗ ਤੇ ਪ੍ਸਾਸ਼ਨਿਕ ਇਕਾਈਆਂ ਨੂੰ ਸਮਾਂ ਰਹਿੰਦੀਆਂ ਉਚੇਚੇ ਪ੍ਬੰੰ ਧ ਕਰਨ ਦੀ ਤਜਵੀਜ਼ ਕੀਤੀ ਜਾਂਦੀ ਹੈ , ਤਾਂ ਜੋ ਪਿਛਲੇ ਸਾਲ ਵਾਂਗ ਪੈਦਾ ਹੋਈ ਹੜ੍ਹਾਂ ਦੀ ਸਥਿਤੀ ਨੂੰ ਟਾਲਿਆ ਜਾ ਸਕੇ । ਜੁਲਾਈ ਦੇ ਦੂਜੇ ਅੱਧ ਬਰਸਾਤਾਂ ਚ ਥੋੜ੍ਹੀ ਕਮੀ ਆਵੇਗੀ , ਪਰ ਅਗਸਤ , ਸਤੰਬਰ ਚ ਪ੍ਸ਼ਾਂਤ ਮਹਾਸਾਗਰ ਚ “ਲਾ – ਨੀਨਾ” ਦੀ ਸਥਿਤੀ ( ਜੋ ਕਿ ਮਾਨਸੂਨ ਨੂੰ ਬਲ ਦਿੰਦੀ ਹੈ ) ਬਣਨ ਦੀ ਉਮੀਦ ਹੈ । ਕੁੱਲ ਮਿਲਾਕੇ ਇਸ ਬਰਸਾਤੀ ਸੀਜ਼ਨ ਔਸਤ ਨਾਲੋਂ ਵਧੇਰੇ ਬਰਸਾਤਾਂ ਤੇ ਕਈ ਦਿਨਾਂ ਦੀਆਂ ਝੜੀਆਂ ਨਾਲ਼ ਸੰਭਵ ਹੈ ਕਿ ਇਸ ਵਰ੍ਹੇ ਪੰਜਾਬ ਚ ਬਰਸਾਤਾਂ ਦੇ ਕਈ ਰਿ ਰ ਡ ਟੁੱ ਟ ਜਾਣ ਤੇ ਨਵੇਂ ਰਿ ਕਾ ਰਡ ਸਿ ਰ ਜੇ ਜਾਣ । ਜਿਕ ਰ ਯੋਗ ਹੈ ਕਿ ਵੱਖ – ਵੱਖ ਜਿਲ੍ਹੀਆਂ ਚ ਵਰਖਾ – ਵੰਡ ਬੀਤੇ ਵਰ੍ਹੀਆਂ ਨਾਲੋਂ ਬੇਹਤਰ ਰਹੇਗੀ ।
ਜਿਲੇਵਾਰ_ਅਨੁਮਾਨਔਸਤ ਨਾਲੋਂ ਵੱਧ ਬਰਨਾਲਾ , ਲੁਧਿਆਣਾ , ਸੰਗਰੂਰ ਉੱਤਰੀ , ਮਾਨਸਾ , ਮੋਗਾ , ਨਵਾਂਸ਼ਹਿਰ , ਫਿਰੋਜ਼ਪੁਰ , ਫਾਜਿਲਕਾ , ਮੁਕਤਸਰ , ਫਰੀਦਕੋਟ , ਬਠਿੰਡਾ । ਔਸਤ ਤਰਨਤਾਰਨ , ਸੰਗਰੂਰ , ਮੋਹਾਲੀ , ਚੰਡੀਗੜ੍ਹ , ਹੁਸ਼ਿਆਰਪੁਰ , ਰੂਪਨਗਰ , ਫਤਿਹਗੜ੍ਹ ਸਾਹਿਬ , ਗੰਗਾਨਗਰ , ਹਨੂੰਮਾਨਗੜ । ਔਸਤ ਨਾਲੋਂ ਘੱਟ ਅੰਮ੍ਰਿਤਸਰ , ਗੁਰਦਾਸਪੁਰ , ਪਠਾਨਕੋਟ , ਪਟਿਆਲਾ , ਜਲੰਧਰ , ਕਪੂਰਥਲਾ । 17 ਮਈ ਦੇ ਕਥਨ ਨੂੰ ਦੁਹਰਾਉਂਦੇ ਹੋਏ , ਪੱਛਮੀ – ਮੱਧ ਭਾਰਤ ਜਿਸ ਚ ਗੁਜਰਾਤ , ਰਾਜਸਥਾਨ , ਮੱਧ ਪ੍ਰਦੇਸ਼ ਹੜ੍ਹਾਂ ਲਈ ਤਿਆਰ ਰਹਿਣ । ਜਾਰੀ ਕੀਤਾ : 4 : 11pm , 21 ਜੂਨ , 2020 ਧੰਨਵਾਦ ਸਹਿਤ : ਪੰਜਾਬ ਦਾ ਮੌਸਮ
No comments:
Post a Comment